
Page 151- Gauri Mahala 1- ਮਾਤਾ ਮਤਿ ਪਿਤਾ ਸੰਤੋਖੁ ॥ Let wisdom be your mother, and contentment your father. ਸਤੁ ਭਾਈ ਕਰਿ ਏਹੁ ਵਿਸੇਖੁ ॥੧॥ Let Truth be your brother - these are your best relatives. ||1|| ਕਹਣਾ ਹੈ ਕਿਛੁ ਕਹਣੁ ਨ ਜਾਇ ॥ He has been described, but He cannot be described at all. ਤਉ ਕੁਦਰਤਿ ਕੀਮਤਿ ਨਹੀ ਪਾਇ ॥੧॥ ਰਹਾਉ ॥ Your All-pervading creative nature cannot be estimated. ||1||Pause|| ਸਰਮ ਸੁਰਤਿ ਦੁਇ ਸਸੁਰ ਭਏ ॥ Modesty, humility and intuitive understanding are my mother-in-law and father-in-law; ਕਰਣੀ ਕਾਮਣਿ ਕਰਿ ਮਨ ਲਏ ॥੨॥ I consider good deeds as my spouse. ||2|| ਸਾਹਾ ਸੰਜੋਗੁ ਵੀਆਹੁ ਵਿਜੋਗੁ ॥ Union with the Holy is my wedding date, and separation from the world is my marriage. ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥ Says Nanak, Truth is the child born of this Union. ||3||3|| Page 496 Mother- Goojaree Mahala 5- ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥ Remembering Him, all sins are erased, and one’s generations are saved. ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥੧॥ So, meditate continually on the Lord, Har, Har; He has no end or limitation. ||1|| ਪੂਤਾ ਮਾਤਾ ਕੀ ਆਸੀਸ ॥ O son, this is your mother’s hope and prayer, ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥ that you may never forget the Lord, Har, Har, even for an instant. May you ever vibrate upon the Lord of the Universe. ||1||Pause|| ਸਤਿਗੁਰੁ ਤੁਮੑ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ ॥ May the True Guru be kind to you, and may you love the Society of the Saints. ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥੨॥ May the preservation of your honor by the Transcendent Lord be your clothes, and may the singing of His Praises be your food. ||2|| ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥ So, drink forever the Ambrosial Nectar; may you live long, and may the meditative remembrance of the Lord give you infinite delight. ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ॥੩॥ May joy and pleasure be yours; may your hopes be fulfilled, and may you never be troubled by worries. ||3|| ਭਵਰੁ ਤੁਮੑਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ ॥ Let this mind of yours be the bumble bee, and let the Lord’s feet be the lotus flower. ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥੪॥੩॥੪॥ Says servant Nanak, attach your mind to them, and blossom forth like the song-bird, upon finding the rain-drop. ||4||3||4|| Page 1200 Father- Sarang Mahala 4- ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥ O son, why do you argue with your father? ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥ It is a sin to argue with the one who fathered you and raised you. ||1||Pause|| ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥ That wealth, which you are so proud of - that wealth does not belong to anyone. ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥੧॥ In an instant, you shall have to leave behind all your corrupt pleasures; you shall be left to regret and repent. ||1|| ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥ He is God, your Lord and Master - chant the Chant of that Lord. ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥ Servant Nanak spreads the Teachings; if you listen to it, you shall be rid of your pain. ||2||1||7||